You are here: Home › About Us › Working Together › Punjabi
ਸਾਲਵੇਸ਼ਨ ਆਰਮੀ — ਇਕੱਠਿਆਂ ਕੰਮ ਕਰਦੇ ਹੋਏ
ਸਾਡੀ ਸੇਵਾ ਤੋਂ ਤੁਸੀਂ ਕੀ ਉਮੀਦ ਰੱਖ ਸਕਦੇ ਹੋ
ਉਪਲਬਧਤਾ
- ਲੋੜੀਂਦੀਆਂ ਸੇਵਾਵਾਂ ਨੂੰ ਪ੍ਰਾਪਤ ਕਰਨ ਵਿੱਚ ਮੈਨੂੰ ਮਦਦ ਮਿਲਦੀ ਮਹਿਸੂਸ ਹੁੰਦੀ ਹੈ
ਸੁਰੱਖਿਆ
- ਸਰੀਰਕ, ਸੱਭਿਆਚਾਰਕ, ਰੁਹਾਨੀ ਅਤੇ ਭਾਵਨਾਤਮਕ ਤੌਰ ‘ਤੇ ਮੈਂ ਸੁਰੱਖਿਅਤ ਮਹਿਸੂਸ ਕਰਦਾ/ਦੀ ਹਾਂ
ਗੱਲ-ਬਾਤ
- ਮੇਰੇ ਨਾਲ ਸਾਫ਼-ਸਾਫ਼ ਅਤੇ ਇਸ ਢੰਗ ਨਾਲ ਗੱਲ-ਬਾਤ ਕੀਤੀ ਜਾਂਦੀ ਹੈ ਜੋ ਮੇਰੀਆਂ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ
ਗੋਪਨੀਯਤਾ
- ਮੇਰੇ ਕੋਲੋਂ ਮੇਰੀ ਇਜਾਜ਼ਤ ਮੰਗੀ ਜਾਂਦੀ ਹੈ ਅਤੇ ਮੇਰੀ ਗੋਪਨੀਯਤਾ ਦਾ ਆਦਰ ਕੀਤਾ ਜਾਂਦਾ ਹੈ
ਸ਼ਮੂਲੀਅਤ
- ਆਪਣੇ ਭਵਿੱਖ ਦੇ ਫ਼ੈਸਲਿਆਂ ਅਤੇ ਪ੍ਰਕਿਰਿਆਵਾਂ ਦੀਆਂ ਯੋਜਨਾਵਾਂ ਬਨਾਉਣ ਵਿੱਚ ਮੈਂ ਸਰਗਰਮੀ ਨਾਲ ਹਿੱਸਾ ਲੈ ਸਕਦਾ/ਦੀ ਹਾਂ
ਇੱਜ਼ਤ-ਮਾਣ
- ਮੇਰੇ ਨਾਲ ਨਿਆਂਪੂਰਵਕ ਅਤੇ ਮਾਣ-ਸਨਮਾਨਪੂਰਵਕ ਤਰੀਕੇ ਨਾਲ ਵਿਹਾਰ ਕੀਤਾ ਜਾਂਦਾ ਹੈ
ਮੈਨੂੰ ਸੁਣਿਆ ਜਾਂਦਾ ਹੈ
- ਮੈਂ ਆਪਣੀਆਂ ਚਿੰਤਾਵਾਂ ਜ਼ਾਹਰ ਕਰ ਸਕਦਾ/ਦੀ ਹਾਂ ਅਤੇ ਮੇਰੇ ਸੁਝਾਅਵਾਂ ਨੂੰ ਗੰਭੀਰਤਾ ਨਾਲ ਲਿਆ ਜਾਂਦਾ ਹੈ
ਤਾਂ ਜੋ ਅਸੀਂ ਤੁਹਾਨੂੰ ਸਭ ਤੋਂ ਵਧੀਆ ਸੇਵਾ ਪ੍ਰਦਾਨ ਕਰ ਸਕੀਏ, ਅਸੀਂ ਤੁਹਾਨੂੰ ਆਖਦੇ ਹਾਂ ਕਿ:
- ਤੁਹਾਡੇ ਨਾਲ ਕੀ ਹੋ ਰਿਹਾ ਹੈ ਇਸ ਬਾਰੇ ਸਾਡੀ ਜਾਣਕਾਰੀ ਨੂੰ ਤਾਜ਼ਾਤਰੀਨ ਬਣਾ ਕੇ ਰੱਖੋ, ਤਾਂ ਜੋ ਅਸੀਂ ਤੁਹਾਨੂੰ ਤੁਹਡੀਆਂ ਲੋੜਾਂ ਮੁਤਾਬਕ ਸੇਵਾਵਾਂ ਮੁਹਈਆ ਕਰਵਾ ਸਕੀਏ
- ਜੇ ਕੁਝ ਬਦਲ ਜਾਂਦਾ ਹੈ ਅਤੇ ਤੁਸੀਂ ਆਪਣੀ ਤੈਅ ਮੁਲਾਕਤ ‘ਤੇ ਨਹੀਂ ਪਹੁੰਚ ਸਕੋਗੇ ਜਾਂ ਕੋਈ ਹੋਰ ਜ਼ਿੰਮੇਵਾਰੀ ਪੂਰੀ ਨਹੀਂ ਕਰ ਸਕੋਗੇ, ਤਾਂ ਸਾਨੂੰ ਦੱਸੋ
- ਸਾਲਵੇਸ਼ਨ ਆਰਮੀ ਨਾਲ ਕੰਮ ਕਰਨ ਦੌਰਾਨ ਜਿਨ੍ਹਾਂ ਦੇ ਵੀ ਸੰਪਰਕ ਵਿੱਚ ਤੁਸੀਂ ਆਉਂਦੇ ਹੋ, ਉਨ੍ਹਾਂ ਸਾਰਿਆਂ ਦੇ ਅਧਿਕਾਰਾਂ ਦੀ ਇੱਜ਼ਤ ਕਰੋ
- ਜੇ ਕੋਈ ਚੀਜ਼ ਕੰਮ ਨਹੀਂ ਕਰ ਰਹੀ ਹੈ ਤਾਂ ਸਾਨੂੰ ਦੱਸੋ, ਤਾਂ ਜੋ ਅਸੀਂ ਉਸਨੂੰ ਠੀਕ ਕਰ ਕੇ, ਤੁਹਾਨੂੰ ਪ੍ਰਦਾਨ ਕੀਤੀ ਜਾਣ ਵਾਲੀ ਆਪਣੀ ਸੇਵਾ ਵਿੱਚ ਸੁਧਾਰ ਲਿਆ ਸਕੀਏ
- ਆਪਣੀ ਗੱਲ ਕਹੋ ਅਤੇ ਸਾਨੂੰ ਆਪਣੀ ਪਛਾਣ ਦੱਸੋ ਤਾਂ ਜੋ ਅਸੀਂ ਤੁਹਾਡੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਸਭ ਤੋਂ ਵਧੀਆ ਤਰੀਕੇ ਨਾਲ ਕੰਮ ਕਰ ਸਕੀਏ
ਪ੍ਰਤੀਰੂਪ 2.0, 4 ਅਪ੍ਰੈਲ 2025 ਤੋਂ ਲਾਗੂ ਹੈ
ਦੁਭਾਸ਼ੀਆ